ਇੱਕ ਮਿੱਤਰ ਤੁਹਾਡੇ ਲਈ
ਯਿਸੂ ਤੁਹਾਡਾ ਮਿੱਤਰ
ਮੇਰਾ ਇੱਕ ਮਿੱਤਰ ਹੈ। ਉਹ ਮੇਰਾ ਹੁਣ ਤੱਕ ਦਾ ਸਭ ਤੋਂ ਵਧੀਆ ਮਿੱਤਰ ਹੈ। ਉਹ ਐਨਾ ਦਿਆਲੂ ਅਤੇ ਸੱਚਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਉਸ ਨੂੰ ਜਾਣੋ। ਉਸ ਦਾ ਨਾਮ ਯਿਸੂ ਹੈ। ਵਧੀਆ ਗੱਲ ਤਾਂ ਇਹ ਹੈ ਕਿ ਉਹ ਤੁਹਾਡੇ ਮਿੱਤਰ ਬਣਨਾ ਚਾਹੁੰਦਾ ਹੈ।
ਆਓ ਮੈਂ ਤੁਹਾਨੂੰ ਉਸ ਦੇ ਬਾਰੇ ਦੱਸਾਂ। ਇਹ ਕਹਾਣੀ ਅਸੀਂ ਬਾਈਬਲ ਵਿੱਚ ਪੜਦੇ ਹਾਂ। ਬਾਈਬਲ ਸੱਚੀ ਹੈ। ਇਹ ਪਰਮੇਸ਼ਵਰ ਦਾ ਵਚਨ ਹੈ। ਪਰਮੇਸ਼ਵਰ ਉਹ ਹੈ ਜਿਸ ਨੇ ਇਸ ਸੰਸਾਰ ਅਤੇ ਇਸ ਵਿੱਚ ਵਿਚਰਦੀ ਹਰ ਸ਼ੈਅ ਨੂੰ ਸਿਰਜਿਆ ਹੈ। ਉਹ ਸਵਰਗ ਅਤੇ ਧਰਤੀ ਦਾ ਮਾਲਕ ਹੈ। ਉਹ ਸਾਨੂੰ ਅਤੇ ਸਭਨਾਂ ਵਸਤਾਂ ਨੂੰ ਜ਼ਿੰਦਗੀ ਅਤੇ ਸਾਹ ਦਿੰਦਾ ਹੈ।
ਪੂਰਾ ਸੰਦੇਸ਼: ਇੱਕ ਮਿੱਤਰ ਤੁਹਾਡੇ ਲਈ
ਯਿਸੂ ਪਰਮੇਸ਼ਵਰ ਦਾ ਪੁੱਤਰ ਹੈ। ਪਰਮੇਸ਼ਵਰ ਨੇ ਉਹ ਨੂੰ ਸਵਰਗ ਤੋਂ ਇਸ ਧਰਤੀ ਉਤੇ ਸਾਡਾ ਮੁਕਤੀਦਾਤਾ ਹੋਣ ਲਈ ਘੱਲਿਆ। ਪਰਮੇਸ਼ਵਰ ਨੇ ਜਗਤ ਨਾਲ (ਭਾਵ ਤੁਹਾਡੇ ਅਤੇ ਮੇਰੇ ਨਾਲ) ਅਜਿਹਾ ਪ੍ਰੇਮ ਕੀਤਾ ਕਿ ਉਹ ਨੇ ਆਪਣੇ ਇਕਲੌਤੇ ਪੁੱਤਰ ਯਿਸੂ ਨੂੰ (ਸਾਡੇ ਪਾਪਾਂ ਬਦਲੇ ਮਰਨ ਲਈ) ਘੱਲ ਦਿੱਤਾ ਤਾਂ ਜੋ ਕੋਈ ਉਸ ਉਤੇ ਨਿਹਚਾ ਕਰੇ ਉਹ ਨਾਸ਼ ਨਾ ਹੋਵੇ ਬਲਕਿ ਅਨੰਤ ਜੀਵਨ ਪਾਏ। (ਯੂਹੰਨਾ 3:16)
ਯਿਸੂ ਇਸ ਧਰਤੀ ਉਤੇ ਨਿੱਕੇ ਸ਼ਿਸ਼ੂ ਦੇ ਰੂਪ ਵਿੱਚ ਆਇਆ। ਇਸ ਧਰਤੀ ਉਤੇ ਮਰੀਅਮ ਅਤੇ ਯੂਸਫ਼ ਉਸਦੇ ਮਾਤਾ-ਪਿਤਾ ਸਨ। ਉਸ ਦਾ ਜਨਮ ਇੱਕ ਗਉਸ਼ਾਲਾ ਵਿੱਚ ਹੋਇਆ ਅਤੇ ਉਸ ਨੂੰ ਚਰਨੀ ਵਿੱਚ ਰੱਖਿਆ ਗਿਆ।
ਯਿਸੂ, ਯੂਸਫ਼ ਅਤੇ ਮਰੀਅਮ ਦੇ ਨਾਲ ਵੱਡਾ ਹੋਇਆ ਅਤੇ ਉਨਾਂ ਦੇ ਹੁਕਮਾਂ ਦੀ ਪਾਲਨਾ ਕਰਦਾ ਸੀ। ਖੇਡਣ ਲਈ ਉਸਦੇ ਹੋਰ ਭੈਣ-ਭਰਾ ਵੀ ਸਨ। ਯੂਸਫ਼ ਦੀ ਤਰਖਾਨ ਦੀ ਦੁਕਾਨ ਵਿੱਚ ਵੀ ਯਿਸੂ ਉਸਦੀ ਸਹਾਇਤਾ ਕਰਦਾ ਹੁੰਦਾ ਸੀ।
ਜਦੋਂ ਯਿਸੂ ਵੱਡਾ ਹੋਇਆ ਤਾਂ ਉਹ ਲੋਕਾਂ ਨੂੰ ਆਪਣੇ ਸਵਰਗੀ ਪਿਤਾ ਬਾਰੇ ਸਿਖਾਉਣ ਲੱਗਾ। ਉਹ ਨੇ ਲੋਕਾਂ ਨੂੰ ਦਰਸਾਇਆ ਕਿ ਪਰਮੇਸ਼ਵਰ ਉਨਾਂ ਨੂੰ ਪਿਆਰ ਕਰਦਾ ਹੈ। ਉਹ ਨੇ ਬਿਮਾਰਾਂ ਨੂੰ ਚੰਗਾ ਕੀਤਾ ਅਤੇ ਦੁਖੀਆਂ ਨੂੰ ਅਰਾਮ ਬਖ਼ਸ਼ਿਆ। ਉਹ ਬੱਚਿਆਂ ਦਾ ਮਿੱਤਰ ਮੀ। ਉਹ ਚਾਹੁੰਦਾ ਸੀ ਕਿ ਬੱਚੇ ਉਸ ਦੇ ਕੋਲ ਆਉਣ। ਉਸ ਕੋਲ ਬੱਚਿਆਂ ਲਈ ਸਮਾਂ ਸੀ। ਬੱਚੇ ਯਿਸੂ ਨੂੰ ਪਿਆਰ ਕਰਦੇ ਸਨ ਅਤੇ ਨਾਲ ਸਮਾਂ ਬਤੀਤ ਕਰਨਾ ਪਸੰਦ ਕਰਦੇ ਸਨ।
ਕੁਝ ਲੋਕ ਯਿਸੂ ਨੂੰ ਪਿਆਰ ਨਹੀਂ ਕਰਦੇ ਸਨ। ਉਨ੍ਹਾਂ ਨੇ ਉਸ ਨਾਲ ਵੈਰ ਕੀਤਾ ਅਤੇ ਨਫਰਤ ਵੀ। ਉਹ ਉਸ ਨਾਲ ਐਨੀ ਨਫਰਤ ਕਰਦੇ ਸਨ ਕਿ ਉਸ ਨੂੰ ਜਾਨ ਤੋਂ ਮਾਰ ਦੇਣਾ ਚਾਹੁੰਦਾ ਸਨ। ਇੱਕ ਅਭਾਗੇ ਦਿਨ ਉਨਾਂ ਨੇ ਯਿਸੂ ਨੂੰ ਸਲੀਬ ਉਤੇ ਟੰਗ ਕੇ ਮਾਰ ਦਿੱਤਾ। ਯਿਸੂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਸੀ। ਯਿਸੂ ਨੇ ਸਾਡੇ ਬਦਲੇ ਮਰਨਾ ਹੀ ਸੀ ਕਿਉਂਕਿ ਤੁਸੀਂ ਅਤੇ ਮੈਂ ਗ਼ਲਤ ਕੰਮ ਕੀਤੇ ਹਨ।
ਯਿਸੂ ਦੀ ਕਹਾਣੀ ਉਸ ਦੀ ਮੌਤ ਨਾਲ ਹੀ ਖ਼ਤਮ ਨਹੀਂ ਹੁੰਦੀ। ਪਰਮੇਸ਼ਵਰ ਨੇ ਉਸਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕਰ ਦਿੱਤਾ! ਉਸ ਦੇ ਚੇਲਿਆਂ ਨੇ ਉਸ ਨੂੰ ਵੇਖਿਆ। ਅਤੇ ਇੱਕ ਦਿਨ ਉਹ ਵਾਪਸ ਸਵਰਗ ਚਲਿਆ ਗਿਆ।
ਅੱਜ ਉਹ ਤੁਹਾਨੂੰ ਵੇਖ ਅਤੇ ਸੁਣ ਸਕਦਾ ਹੈ। ਉਹ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੈ ਅਤੇ ਤੁਹਾਡੀ ਫ਼ਿਕਰ ਕਰਦਾ ਹੈ। ਪ੍ਰਾਰਥਨਾ ਵਿੱਚ ਉਸਦੇ ਕੋਲ ਆਓ ਉਸ ਨੂੰ ਆਪਣੀਆਂ ਮਸ਼ਕਲਾਂ ਬਾਰੇ ਦਸੋ। ਉਹ ਤੁਹਾਡੀ ਸਹਾਇਤਾ ਕਰਨ ਲਈ ਤਿਆਰ ਹੈ। ਤੁਸੀਂ ਕਿਸੇ ਵੀ ਸਮੇਂ, ਕਿਸੇ ਵੀ ਥਾਂ, ਅਪਣਾ ਸਿਰ ਝੁੱਕਾ ਕੇ ਉਸ ਨਾਲ ਗੱਲ ਕਰ ਸਕਦੇ ਹੋ।
ਇੱਕ ਦਿਨ ਉਹ ਮੁੜ ਕੇ ਆਵੇਗਾ! ਜਿਹੜੇ ਉਸ ਤੇ ਵਿਸ਼ਵਾਸ ਕਰਦੇ ਹਨ, ਉਹ ਉਨ੍ਹਾਂ ਨੂੰ ਸਵਰਗੀ ਘਰ ਲੈ ਜਾਵੇਗਾ।
( punjabi ਪੰਜਾਬੀ )